ਮਾਂ ਨਹੀਂ ਕਹਿੰਦੀ
ਮੈਨੂੰ ਰੋਟੀ ਦੇ,
ਮਾਂ ਕਹਿੰਦੀ
ਬੱਸ !
ਤੂੰ ਭੁੱਖਾ ਨਾ ਸੋ,
ਮਾਂ ਨਹੀਂ ਕਹਿੰਦੀ
ਮੇਰੇ ਹੰਝੂ ਪੂੰਝ,
ਮਾਂ ਕਹਿੰਦੀ
ਬੱਸ !
ਤੂੰ ਨਾ ਰੋ,
ਮਾਂ ਨਹੀਂ ਕਹਿੰਦੀ
ਮੇਰੇ ਪੈਰੀਂ ਹੱਥ ਲਾ,
ਮਾਂ ਕਹਿੰਦੀ
ਬੱਸ !
ਹਿੱਕ ਨਾਲ ਲਗ ਕੇ ਰਹਿ
ਮਾਂ ਨਹੀਂ ਕਹਿੰਦੀ
ਮੈਨੂੰ ਮਹਾਨ ਕਹਿ,
ਮਾਂ ਕਹਿੰਦੀ
ਬੱਸ !
ਮੈਨੂੰ ਮਾਂ ਕਹਿ ……… -ਮੁਖਵੀਰ
ماں کہندی
ماں نہیں کہندی
مینوں روٹی دے،
ماں کہندی
بسّ !
توں بھکھا نہ سو،
ماں نہیں کہندی
میرے ہنجھو پونجھ،
ماں کہندی
بسّ !
توں نہ رو،
ماں نہیں کہندی
میرے پیریں ہتھ لا،
ماں کہندی
بسّ !
ہکّ نال لگ کے رہِ
ماں نہیں کہندی
مینوں مہان کہہ،
ماں کہندی
بسّ !
مینوں ماں کہہ
ਇਨਸਾਨ ਬਣਾਨ ਦੀ ਕੋਸ਼ਿਸ਼ ਵਿੱਚ ਆਮ ਬੰਦਾ ਹਾਂ ...ਬਹੁਤ ਖੂਬ
ReplyDeleteA fine emotional poem
ReplyDeleteNice blong.
ReplyDeletehttp://nannuneel.blogspot.in/2012/10/geet-agg-da-waandaa.html
Almighty bless.
Nice poem dear!
ReplyDeleteFor relevant poem, please visit:
http://nannuneel.blogspot.in
Almighty bless
Neel.
Well said Mukhveer. Why don't you submit one of your writing at 1469 blog, in Creative Cafe section. Nice stuff, btw. All the best.
ReplyDelete