Wednesday, January 25, 2012

ਪਰਵਾਸੀ ਦੋਸਤਾਂ ਦੇ ਨਾਂ...پرواسی دوستاں دے ناں




ਚਾਹੇ
ਕਾਵਾਂ ਦੇ ਆਲ੍ਹਣਿਆਂ 'ਚ ਪਲਦੇ ਨੇ
ਕੋਇਲਾਂ ਦੇ ਬੱਚੇ
ਪਰ ਸਿੱਖਣਾ ਨਾ ਭੁੱਲਦੇ
ਆਪਣੀ 'ਬੋਲੀ'
ਤੂੰ ਵੀ
ਯਾਦ ਰੱਖੀਂ
ਮੇਰੇ ਸਾਥੀ

ਹੇ !
ਉਡਾਰੀ ਭਰ ਚੁਕੇ
ਮੇਰੇ ਸਾਥੀ


ਭੁੱਲ ਜਾਵੇ ਤੂੰ
ਆਪਣੇ ਆਲ੍ਹਣਿਆਂ ਨੂੰ
ਇਸ ਲਈ ਪਰ੍ਹ ਜਾਣ ਗਏ ਤੇਰੇ ਕੱਟੇ
ਸੋਨੇ ਦੇ ਪਰ੍ਹਾਂ ਨਾਲ
ਕਦੇ ਭਰ ਨਾ ਹੁੰਦੀ 'ਵਾਪਸੀ ਦੀ ਉਡਾਰੀ'
ਤੂੰ ਵੀ
ਯਾਦ ਰੱਖੀਂ
ਮੇਰੇ ਸਾਥੀ

ਹੇ!
ਉਡਾਰੀ ਭਰ ਚੁਕੇ
ਮੇਰੇ ਸਾਥੀ


ਪਰਵਾਸ ਵਿੱਚ
ਮਰ ਜਾਂਦੀਆਂ ਨੇ ਜੋ ਕੂੰਜਾਂ
ਪਿੱਛੇ
ਸੜ ਜਾਂਦੇ ਨੇ ਉਨ੍ਹਾਂ ਦੇ ਅੰਡੇ
ਇਸ 'ਮੋਹ ਦੇ ਦੁਖਾਂਤ' ਨੂੰ
ਤੂੰ ਵੀ
ਯਾਦ ਰੱਖੀਂ
ਮੇਰੇ ਸਾਥੀ

ਹੇ !
ਉਡਾਰੀ ਭਰ ਚੁਕੇ
ਮੇਰੇ ਸਾਥੀ


ਸਿਖਾਇਆ ਸੀ ਤੂੰ ਮੈਨੂੰ
ਅਜ਼ਾਦ ਹਵਾ ਵਿਚ ਕਿਵੇਂ
ਭਰੀ ਦੀ ਹੈ ਉਡਾਰੀ
ਹੁਣ ਕਾਲਿਆਂ ਨਾਗਾਂ ਤੋਂ ਵੀ ਕਰਨੀ ਹੈ
ਆਪਾਂ ਆਪਣੇ 'ਆਲ੍ਹਣਿਆਂ ਦੀ ਰਾਖੀ'
ਇਹ ਗੱਲ ਵੀ ਤੂੰ
ਯਾਦ ਰੱਖੀਂ
ਮੇਰੇ ਸਾਥੀ


ਹੇ !
ਉਡਾਰੀ ਭਰ ਚੁਕੇ
ਮੇਰੇ ਸਾਥੀ                                    -ਮੁਖਵੀਰ


چاہے
کاواں دے آلھنیاں 'چ پلدے نے
کوئلاں دے بچے
پر سکھنا نہ بھلدے
اپنی 'بولی'
توں وی
یاد رکھیں
میرے ساتھی

ہے !
اڈاری بھر چکے
میرے ساتھی


بھلّ جاوے توں
اپنے آلھنیاں نوں
اس لئی پرھ جان گئے تیرے کٹے
سونے دے پرھاں نال
کدے بھر نہ ہندی 'واپسی دی اڈاری'
توں وی
یاد رکھیں
میرے ساتھی

ہے!
اڈاری بھر چکے
میرے ساتھی


پرواس وچّ
مر جاندیاں نے جو کونجاں
پچھے
سڑ جاندے نے اوہناں دے انڈے
اس 'موہ دے دکھانت' نوں
توں وی
یاد رکھیں
میرے ساتھی

ہے !
اڈاری بھر چکے
میرے ساتھی


سکھایا سی توں مینوں
آزاد ہوا وچ کویں
بھری دی ہے اڈاری
ہن کالیاں ناگاں توں وی کرنی ہے
آپاں اپنے 'آلھنیاں دی راکھی'
ایہہ گلّ وی توں
یاد رکھیں
میرے ساتھی


ہے !
اڈاری بھر چکے
میرے ساتھی                                    -مکھویر







No comments:

Post a Comment